Punjabi (ਭਾਸ਼ਾ ਸਹਾਇਤਾ)

ਸਿਟੀ ਆਫ ਸਵੈਨ ਆਸਟ੍ਰੇਲੀਆ ਦੇ ਸਭ ਤੋਂ ਸੱਭਿਆਚਾਰਕ ਤੌਰ 'ਤੇ ਵਿਭਿੰਨ ਸਥਾਨਕ ਸਰਕਾਰਾਂ ਵਾਲੇ ਖੇਤਰਾਂ ਵਿੱਚੋਂ ਇੱਕ ਹੈ। ਅਸੀਂ ਅੰਗਰੇਜ਼ੀ ਨਾ ਬੋਲਣ ਵਾਲੇ ਗਾਹਕਾਂ ਨੂੰ ਸਾਡੀਆਂ ਸੇਵਾਵਾਂ ਤੱਕ ਪਹੁੰਚ ਕਰਨ ਲਈ ਲੋੜੀਂਦੇ ਸਮਰਥਨ ਪ੍ਰਦਾਨ ਕਰਨ ਲਈ ਵਚਨਬੱਧ ਹਾਂ।  

 ਅੰਗਰੇਜ਼ੀ ਭਾਸ਼ਾ ਵਿੱਚ ਸਹਾਇਤਾ 

ਜੇਕਰ ਤੁਹਾਨੂੰ ਆਪਣੀ ਅੰਗਰੇਜ਼ੀ ਭਾਸ਼ਾ ਦੇ ਹੁਨਰ ਨੂੰ ਸੁਧਾਰਨ ਲਈ ਮਦਦ ਦੀ ਲੋੜ ਹੈ, ਤਾਂ ਤੁਸੀਂ ਆਸਟ੍ਰੇਲੀਅਨ ਸਰਕਾਰ ਦੁਆਰਾ ਚਲਾਏ ਜਾ ਰਹੇ ਅਡੱਲਟ ਮਾਈਗ੍ਰੈਂਟ ਇੰਗਲਿਸ਼ ਪ੍ਰੋਗਰਾਮ (AMEP) ਤੋਂ ਸਹਾਇਤਾ ਲਈ ਯੋਗ ਹੋ ਸਕਦੇ ਹੋ। 

 ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਵੇਖੋ AMEP . 

ਦੁਭਾਸ਼ੀਆ ਅਤੇ ਅਨੁਵਾਦ ਸੇਵਾਵਾਂ 

ਟ੍ਰਾਂਸਲੇਟਿੰਗ ਐਂਡ ਇੰਟਰਪ੍ਰਿਟਿੰਗ ਸਰਵਿਸ (TIS) ਰਾਹੀਂ ਸਾਡੇ ਗੈਰ-ਅੰਗਰੇਜ਼ੀ ਬੋਲਣ ਵਾਲੇ ਗਾਹਕਾਂ ਲਈ ਦੁਭਾਸ਼ੀਆ ਅਤੇ ਅਨੁਵਾਦ ਸੇਵਾਵਾਂ ਉਪਲਬਧ ਹਨ। ਇਹ ਸੇਵਾ ਸਰਕਾਰੀ ਏਜੰਸੀਆਂ, ਗੈਰ-ਮੁਨਾਫ਼ਾ ਸੰਸਥਾਵਾਂ ਅਤੇ ਕਾਰੋਬਾਰਾਂ ਲਈ 160 ਭਾਸ਼ਾਵਾਂ ਵਿੱਚ ਜ਼ੁਬਾਨੀ ਅਨੁਵਾਦ (language interpreting) ਪ੍ਰਦਾਨ ਕਰਦੀ ਹੈ। 

 ਇਸ ਸੇਵਾ ਦੀ ਵਰਤੋਂ ਕਰਨ ਲਈ, ਕਿਰਪਾ ਕਰਕੇ TIS ਨੂੰ ਆਸਟ੍ਰੇਲੀਆ ਦੇ ਅੰਦਰ 13 14 50 ਜਾਂ ਵਿਦੇਸ਼ ਤੋਂ +613 9268 8332 'ਤੇ ਫ਼ੋਨ ਕਰੋ। 

ਗ੍ਰਹਿ ਮਾਮਲਿਆਂ ਬਾਰੇ ਵਿਭਾਗ 

ਗ੍ਰਹਿ ਮਾਮਲਿਆਂ ਬਾਰੇ ਵਿਭਾਗ ਆਸਟ੍ਰੇਲੀਆ ਵਿੱਚ ਪੱਕੇ ਤੌਰ 'ਤੇ ਸੈਟਲ ਹੋਣ ਵਾਲੇ ਲੋਕਾਂ ਲਈ, ਅਤੇ ਅਡੱਲਟ ਮਾਈਗ੍ਰੈਂਟ ਇੰਗਲਿਸ਼ ਪ੍ਰੋਗਰਾਮ (AMEP) ਵਿੱਚ ਦਾਖਲ ਹੋਏ ਲੋਕਾਂ ਲਈ ਮੁਫ਼ਤ ਅਨੁਵਾਦ ਸੇਵਾਵਾਂ ਪ੍ਰਦਾਨ ਕਰਦਾ ਹੈ।  

ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਗ੍ਰਹਿ ਮਾਮਲਿਆਂ ਦੇ ਵਿਭਾਗ ਨੂੰ 1800 962 100 'ਤੇ ਕਾਲ ਕਰੋ। 

 ਕਿਰਪਾ ਕਰਕੇ ਨੋਟ ਕਰੋ, ਜੇਕਰ ਤੁਸੀਂ ਕਿਸੇ ਦੁਭਾਸ਼ੀਏ ਦੀ ਸਹਾਇਤਾ ਨਾਲ ਗ੍ਰਹਿ ਮਾਮਲਿਆਂ ਦੇ ਵਿਭਾਗ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ TIS ਨੂੰ 131 450 'ਤੇ ਫ਼ੋਨ ਕਰੋ ਅਤੇ ਆਪਰੇਟਰ ਨੂੰ ਗ੍ਰਹਿ ਮਾਮਲਿਆਂ ਦੇ ਵਿਭਾਗ ਦਾ ਫ਼ੋਨ ਨੰਬਰ ਪ੍ਰਦਾਨ ਕਰੋ। 

ਲਾਭਦਾਇਕ ਜਾਣਕਾਰੀ 

ਸਿਟੀ ਆਫ਼ ਸਵੈਨ ਦੇ ਗਾਹਕ ਵਜੋਂ, ਤੁਹਾਨੂੰ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਪ੍ਰਦਾਨ ਕੀਤੀ ਜਾਂਦੀ ਹੈ। ਸਿਟੀ ਨਾਲ ਸੰਪਰਕ ਕਰਨ ਲਈ, ਕਿਰਪਾ ਕਰਕੇ (08) 9267 9267 'ਤੇ ਕਾਲ ਕਰੋ ਜਾਂ ਏਥੇ ਈਮੇਲ ਕਰੋ:  swan@swan.wa.gov.au

ਜੇਕਰ ਤੁਸੀਂ ਸਿਟੀ ਆਫ ਸਵੈਨ ਵਿੱਚ ਕਿਸੇ ਜਾਇਦਾਦ ਦੇ ਮਾਲਕ ਹੋ ਤਾਂ ਤੁਹਾਡੇ ਵਾਸਤੇ ਰੇਟਾਂ ਦਾ ਭੁਗਤਾਨ ਕਰਨਾ ਲਾਜ਼ਮੀ ਹੈ। ਸਿਟੀ ਮਾਸਿਕ, ਤਿਮਾਹੀ ਅਤੇ ਸਾਲਾਨਾ ਸਮੇਤ ਕਈ ਤਰ੍ਹਾਂ ਦੇ ਭੁਗਤਾਨ ਵਿਕਲਪਾਂ ਦੀ ਪੇਸ਼ਕਸ਼ ਕਰਦਾ ਹੈ। 

ਤੁਸੀਂ ਆਪਣੇ ਰੇਟਾਂ ਦਾ ਭੁਗਤਾਨ ਆਨਲਾਈਨ, ਫ਼ੋਨ 'ਤੇ, ਸਾਡੀ ਕਿਸੇ ਲਾਇਬ੍ਰੇਰੀ 'ਤੇ, ਜਾਂ ਸਾਡੇ ਕਿਸੇ ਕਮਿਊਨਿਟੀ ਹੱਬ ਜਾਂ ਮੁੱਖ ਪ੍ਰਸ਼ਾਸਨਿਕ ਇਮਾਰਤ ਵਿਖੇ ਕਰ ਸਕਦੇ ਹੋ। 

ਅਸੀਂ ਤੁਹਾਡੇ ਘਰ ਲਈ ਦੋ ਕੂੜਾਦਾਨ ਪ੍ਰਦਾਨ ਕਰਦੇ ਹਾਂ। ਇੱਕ ਕੂੜਾਦਾਨ (ਲਾਲ ਢੱਕਣ ਵਾਲਾ) ਆਮ ਕੂੜੇ ਲਈ ਹੈ, ਜਦੋਂ ਕਿ ਦੂਜਾ (ਪੀਲੇ ਢੱਕਣ ਵਾਲਾ) ਮੁੜ ਵਰਤੋਂ ਯੋਗ ਸਮੱਗਰੀਆਂ ਲਈ ਹੈ।
  
ਕਿਰਪਾ ਕਰਕੇ ਸਾਡੀ ਰੀਸਾਈਕਲਿੰਗ ਗਾਈਡ ਨੂੰ ਇਹ ਦੇਖਣ ਲਈ ਪੜ੍ਹੋ ਕਿ ਤੁਹਾਡੇ ਰੀਸਾਈਕਲਿੰਗ ਕੂੜਾਦਾਨ ਵਿੱਚ ਕੀ ਕੁਝ ਪਾਇਆ ਜਾ ਸਕਦਾ ਹੈ। 
ਤੁਹਾਡੇ ਆਮ ਕੂੜਾਦਾਨ ਦੇ ਕੂੜੇ ਨੂੰ ਹਫ਼ਤੇ ਵਿੱਚ ਇੱਕ ਵਾਰ ਇਕੱਠਾ ਕੀਤਾ ਜਾਂਦਾ ਹੈ।  ਰੀਸਾਈਕਲਿੰਗ ਵਾਲੇ ਕੂੜੇ ਨੂੰ ਹਰ ਪੰਦਰਵਾੜੇ ਇਕੱਠਾ ਕੀਤਾ ਜਾਂਦਾ ਹੈ। 

ਆਪਣਾ ਕੂੜੇਦਾਨ ਵਾਸਤੇ ਨਿਯਤ ਦਿਨ ਪਤਾ ਕਰੋ

ਹਰੇਕ ਜਾਇਦਾਦ ਨੂੰ ਸਾਲ ਵਿੱਚ ਦੋ ਵਾਰ ਸੜਕ-ਕਿਨਾਰੇ ਰੱਖਕੇ ਭਾਰੀ ਕੂੜਾ ਚੁਕਵਾਉਣ (verge collections) ਦੀ ਆਗਿਆ ਹੈ। ਤੁਸੀਂ ਇਹਨਾਂ ਨੂੰ ਸਾਡੀ ਵੈੱਬਸਾਈਟ 'ਤੇ ਬੁੱਕ ਕਰ ਸਕਦੇ ਹੋ , ਜਾਂ ਤੁਸੀਂ ਚੁਕਵਾਉਣ ਦਾ ਬੰਦੋਬਸਤ ਕਰਨ ਲਈ ਸਾਡੇ ਸੰਪਰਕ ਕੇਂਦਰ (08) 9267 9267 'ਤੇ ਕਾਲ ਕਰ ਸਕਦੇ ਹੋ। 

ਸਿਟੀ ਦੇ ਦੋ ਰੀਸਾਈਕਲਿੰਗ ਕੇਂਦਰ ਹਨ। ਸਿਟੀ ਆਫ ਸਵੈਨ ਦੇ ਨਿਵਾਸੀ ਅਣਗਿਣਤ ਵਾਰ ਇਹਨਾਂ ਕੇਂਦਰਾਂ ਵਿਖੇ ਰੀਸਾਈਕਲਿੰਗ ਦੇ ਡ੍ਰੌਪ-ਆਫ ਕਰ ਸਕਦੇ ਹਨ। ਪਤਾ ਲਗਾਓ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਛੱਡ ਕੇ ਜਾਣ ਦੀ ਇਜਾਜ਼ਤ ਹੈ। 

ਸਿਟੀ ਆਫ ਸਵੈਨ ਵਿੱਚ ਛੇ ਲਾਇਬ੍ਰੇਰੀਆਂ ਹਨ, ਅਤੇ ਇੱਕ ਲਾਇਬ੍ਰੇਰੀ ਬੁੱਕ ਡ੍ਰੌਪ-ਆਫ ਪੁਆਇੰਟ ਹੈ। 

ਸਾਡੀਆਂ ਲਾਇਬ੍ਰੇਰੀਆਂ ਬਹੁਤ ਸਾਰੀਆਂ ਸੇਵਾਵਾਂ ਦੀ ਪੇਸ਼ਕਸ਼ ਕਰਦੀਆਂ ਹਨ, ਜਿਸ ਵਿੱਚ ਸ਼ਾਮਲ ਹਨ: 

  • ਕਿਤਾਬਾਂ ਉਧਾਰ ਲੈਣਾ 
  • ਔਨਲਾਈਨ ਸੇਵਾਵਾਂ ਜਿਵੇਂ ਕਿ ਈ-ਕਿਤਾਬਾਂ, ਫ਼ਿਲਮਾਂ, ਅਤੇ ਸਿੱਖਿਆ ਸਰੋਤ ਉਧਾਰ ਲੈਣਾ 
  • ਜਸਟਿਸ ਆਫ ਪੀਸ ਸੇਵਾ। 
  • ਜਨਤਕ ਕੰਪਿਊਟਰ 
  • ਮੁਫ਼ਤ ਵਾਈ-ਫਾਈ 
  • ਸ਼ਹਿਰ ਨਾਲ ਸੰਬੰਧਿਤ ਕੁਝ ਭੁਗਤਾਨ ਕਰਨਾ, ਜਿਵੇਂ ਕਿ ਦਰਾਂ ਅਤੇ ਜਾਨਵਰਾਂ ਦੀਆਂ ਰਜਿਸਟਰੀਆਂ। 

ਲਾਇਬ੍ਰੇਰੀ ਦਾ ਮੈਂਬਰ ਬਣਨ ਲਈ, ਕਿਰਪਾ ਕਰਕੇ ਸਰਕਾਰ ਦੁਆਰਾ ਜਾਰੀ ਕੀਤੀ ਸ਼ਨਾਖਤ ਲਿਆਓ ਜਿਸ ਵਿੱਚ ਤੁਹਾਡੇ ਦਸਤਖਤ ਸ਼ਾਮਲ ਹੋਣ, ਅਤੇ ਨਾਲ ਹੀ ਤੁਹਾਡੇ ਰਿਹਾਇਸ਼ੀ ਪਤੇ ਦਾ ਸਬੂਤ ਹੋਵੇ, ਜਿਵੇਂ ਕਿ ਜ਼ਰੂਰੀ ਸੇਵਾ ਦਾ ਬਿੱਲ।

ਸਾਡੀਆਂ ਲਾਇਬ੍ਰੇਰੀਆਂ ਦੇ ਮੈਂਬਰ ਬਣਨਾ ਮੁਫ਼ਤ ਅਤੇ ਆਸਾਨ ਹੈ। ਕਿਸੇ ਵੀ ਵਿਅਕਤੀ ਦਾ ਸਿਟੀ ਸਵੈਨ ਵਿੱਚ ਲਾਇਬ੍ਰੇਰੀ ਦਾ ਮੈਂਬਰ ਬਣਨ ਲਈ ਸੁਆਗਤ ਹੈ, ਜਿਸ ਵਿੱਚ ਅਸਥਾਈ ਨਿਵਾਸੀ ਅਤੇ ਮਹਿਮਾਨ ਸ਼ਾਮਲ ਹਨ। 

ਅਸੀਂ ਬਜ਼ੁਰਗਾਂ, ਪਰਿਵਾਰਾਂ, ਨੌਜਵਾਨਾਂ, ਅਤੇ ਅਪੰਗਤਾਵਾਂ ਵਾਲੇ ਲੋਕਾਂ ਲਈ ਕਈ ਤਰ੍ਹਾਂ ਦੀਆਂ ਸਹਾਇਤਾ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਾਂ। 

ਇਹ ਸੇਵਾਵਾਂ ਤੁਹਾਡੇ ਘਰ ਵਿਖੇ ਜਾਂ ਭਾਈਚਾਰੇ ਵਿੱਚ ਵੱਖ-ਵੱਖ ਥਾਂਵਾਂ 'ਤੇ ਹੋ ਸਕਦੀਆਂ ਹਨ।ਅਸੀਂ ਤੁਹਾਨੂੰ ਸੁਤੰਤਰ ਰਹਿਣ ਵਿੱਚ ਮਦਦ ਕਰਨ ਲਈ ਸਮਾਜਕ ਸਮਾਗਮਾਂ ਅਤੇ ਆਵਾਜਾਈ ਦੀ ਵੀ ਪੇਸ਼ਕਸ਼ ਕਰਦੇ ਹਾਂ। 

ਸਾਡੇ ਕੋਲ ਨੌਜਵਾਨਾਂ ਲਈ ਕੇਂਦਰ ਵੀ ਹਨ। 

ਸਾਡੇ ਕੋਲ ਬਹੁਤ ਸਾਰੇ ਸਥਾਨ ਹਨ ਜੋ ਤੁਸੀਂ ਹੇਠ ਲਿਖੇ ਮਕਸਦਾਂ ਵਾਸਤੇ ਕਿਰਾਏ 'ਤੇ ਲੈ ਸਕਦੇ ਹੋ: 

  • ਮੀਟਿੰਗਾਂ 
  • ਜਨਮਦਿਨ ਜਾਂ ਹੋਰ ਜਸ਼ਨ 
  • ਭਾਈਚਾਰਕ ਇਕੱਤਰਤਾਵਾਂ। 

ਇਹ ਸਥਾਨ ਕਮਰਿਆਂ ਤੋਂ ਲੈ ਕੇ ਵੱਡੇ ਹਾਲਾਂ ਤੱਕ ਹੁੰਦੇ ਹਨ। ਕਈ ਸਥਾਨਾਂ ਵਿੱਚ ਖਾਣਾ ਪਕਾਉਣ ਦੀਆਂ ਸਹੂਲਤਾਂ ਹਨ। 

ਖੇਡਾਂ ਦੀਆਂ ਸਹੂਲਤਾਂ ਵੀ ਬੁਕਿੰਗ ਲਈ ਉਪਲਬਧ ਹਨ।

ਜੇਕਰ ਤੁਸੀਂ ਘਰ ਦਾ ਨਵੀਨੀਕਰਨ ਜਾਂ ਨਿਰਮਾਣ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਯੋਜਨਾਬੰਦੀ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ। ਅਸੀਂ ਤੁਹਾਡੀ ਅਰਜ਼ੀ, ਇਮਾਰਤ ਅਤੇ ਜ਼ਮੀਨ ਦੀ ਵਰਤੋਂ ਬਾਰੇ ਸਲਾਹ ਦੇ ਸਕਦੇ ਹਾਂ। 

ਜੇਕਰ ਤੁਹਾਡੇ ਕੋਲ ਬਿੱਲੀ ਜਾਂ ਕੁੱਤਾ ਹੈ, ਤਾਂ ਤੁਹਾਨੂੰ ਇਸਨੂੰ ਸਿਟੀ ਕੋਲ ਰਜਿਸਟਰ ਕਰਨਾ ਚਾਹੀਦਾ ਹੈ। ਕਿਸੇ ਹੋਰ ਪਾਲਤੂ ਜਾਨਵਰ ਨੂੰ ਲਾਇਸੈਂਸ ਦੀ ਲੋੜ ਨਹੀਂ ਹੁੰਦੀ ਹੈ, ਜਦੋਂ ਤੱਕ ਕਿ ਇਹ ਕੋਈ ਵਿਦੇਸ਼ੀ ਜਾਨਵਰ ਨਾ ਹੋਵੇ, ਜਿਵੇਂ ਕਿ ਵਿਦੇਸ਼ ਤੋਂ ਸੱਪ। 

ਜੇਕਰ ਤੁਹਾਡਾ ਪਾਲਤੂ ਜਾਨਵਰ ਗੁੰਮ ਹੋ ਜਾਂਦਾ ਹੈ, ਤਾਂ ਤੁਸੀਂ ਸਾਡੇ ਨਾਲ ਇਹ ਦੇਖਣ ਲਈ (08) 9267 9267 'ਤੇ ਸੰਪਰਕ ਕਰ ਸਕਦੇ ਹੋ ਕਿ ਕੀ ਇਹ ਮਿਲ ਗਿਆ ਹੈ। 

ਸਿਟੀ ਆਫ ਸਵੈਨ ਵਿੱਚ ਹਰ ਸਾਲ ਕਈ ਜਨਤਕ ਸਮਾਗਮ ਹੁੰਦੇ ਹਨ। ਸਾਡੀਆਂ ਲਾਇਬ੍ਰੇਰੀਆਂ ਹਰ ਉਮਰ ਦੇ ਲੋਕਾਂ ਲਈ ਬਹੁਤ ਸਾਰੇ ਮੁਫ਼ਤ ਸਮਾਗਮਾਂ ਅਤੇ ਵਰਕਸ਼ਾਪਾਂ ਦੀ ਮੇਜ਼ਬਾਨੀ ਵੀ ਕਰਦੀਆਂ ਹਨ, ਜਿਸ ਵਿੱਚ ਅੰਗਰੇਜ਼ੀ ਭਾਸ਼ਾ ਦਾ ਕੁਝ ਅਭਿਆਸ ਵੀ ਸ਼ਾਮਲ ਹੈ।  

ਸਵਾਨ ਵੈਲੀ ਵਿਚਲੇ ਕਾਰੋਬਾਰ, ਜੋ ਸਿਟੀ ਆਫ ਸਵੈਨ ਦੇ ਅੰਦਰ ਸਥਿਤ ਹਨ, ਉਹ ਵੀ ਬਹੁਤ ਸਾਰੇ ਵੱਡੇ ਸਮਾਗਮਾਂ ਅਤੇ ਸੰਗੀਤ ਸਮਾਰੋਹਾਂ ਦੀ ਮੇਜ਼ਬਾਨੀ ਕਰਦੇ ਹਨ, ਖਾਸ ਕਰਕੇ ਗਰਮੀਆਂ ਵਿੱਚ।  

ਸਾਡੇ ਕੋਲ ਤਿੰਨ ਸਵੈਨ ਐਕਟਿਵ ਮਨੋਰੰਜਨ ਕੇਂਦਰ ਹਨ ਜੋ ਜਿੰਮ, ਸਵੀਮਿੰਗ ਪੂਲਾਂ, ਕਸਰਤ ਕਲਾਸਾਂ ਅਤੇ ਹੋਰ ਬਹੁਤ ਕੁਝ ਤੱਕ ਪਹੁੰਚ ਲਈ ਮਹੀਨਾਵਾਰ ਮੈਂਬਰਸ਼ਿਪ ਦੀ ਪੇਸ਼ਕਸ਼ ਕਰਦੇ ਹਨ। ਇਹ ਕੇਂਦਰ ਮਿਡਲੈਂਡ, ਬੀਚਬੋਰੋ, ਐਲਨਬਰੂਕ ਅਤੇ ਬਲਾਜੂਰਾ ਵਿੱਚ ਸਥਿਤ ਹਨ।  

ਐਲਨਬਰੂਕ ਸਪੋਰਟਸ ਹੱਬ ਸਮੇਤ ਸਾਰੀਆਂ ਕਿਸਮਾਂ ਦੀਆਂ ਖੇਡਾਂ ਲਈ ਪੂਰੇ ਸ਼ਹਿਰ ਵਿੱਚ ਖੇਡ ਸਹੂਲਤਾਂ ਹਨ। ਤੁਸੀਂ ਖੇਡਾਂ ਲਈ ਇਹਨਾਂ ਵਿੱਚੋਂ ਕੁਝ ਸਹੂਲਤਾਂ ਨੂੰ ਕਿਰਾਏ 'ਤੇ ਲੈ ਸਕਦੇ ਹੋ। 

ਜੇਕਰ ਤੁਸੀਂ ਸਿਟੀ ਆਫ ਸਵੈਨ ਵਿੱਚ ਕਾਰੋਬਾਰ ਖੋਲ੍ਹਣ ਦੀ ਯੋਜਨਾ ਬਣਾ ਰਹੇ ਹੋ, ਤਾਂ ਸਾਡੀ ਦੋਸਤਾਨਾ ਵਪਾਰਕ ਸਹਾਇਤਾ ਟੀਮ ਲੋੜੀਂਦੀ ਕਾਗਜ਼ੀ ਕਾਰਵਾਈ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ ਅਤੇ ਸਲਾਹ ਪ੍ਰਦਾਨ ਕਰ ਸਕਦੀ ਹੈ। ਸਾਡੇ ਨਾਲ (08) 9267 9267 'ਤੇ ਸੰਪਰਕ ਕਰੋ।

ਉਹ ਆਪਣੇ ਕਾਰੋਬਾਰ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਲਈ ਵੀ ਉਸੇ ਸੇਵਾ ਦੀ ਪੇਸ਼ਕਸ਼ ਕਰਦੇ ਹਨ। 

Back to of the page